• icon0183-5015511, 2258097, 5014411
  • iconkhalsacollegeamritsar@yahoo.com
  • IQAC

Department

Post Graduate Department of Computer Science & Applications, Khalsa College Amritsar organized Tech-Fest 2022 on April 05, 2022


 

Post Graduate Department of Computer Science & Applications, Khalsa College Amritsar organized Tech-Fest 2022 on April 05, 2022. Parminder Singh Bhandal, DCP, Amritsar was the Chief Guest of the function.  ACP Manpreet Shinhmar, Dr. Kuljit Kaur, Deptt. of Computer Science, GNDU, Amritsar and Dr. Sandeep Sharma, Head, Deptt. of Computer Engg. & Technology, Amritsar were the Guests of Honour for the function.

Prof. Harbhajan Singh Randhawa, Head Department of Computer Science & Applications gave the welcome speech. DCP Parminder Singh Bhandal addressed the students and made them aware about the rising Cyber Crime cases. ACP Manpreet Shinhmar delivered a lecture on the “Cyber Crime and Safety”.

Tech-Fest 2022 inculcates 12 events which is a blend of Technical events,  IT Contests, and Creative events in which 165 teams of 25 colleges participated from different regions of Punjab such as Khalsa College for Women Amritsar, DAV College Amritsar, Lyallpur Khalsa College Jalandhar, Majha College Tarn Taran,  APJ College Jalandhar, KMV College Jalandhar, SGAD College Khadur Sahib, Amritsar Group of Colleges, Global Institutes Amritsar etc. Principal Dr.Mehal Singh, chief guest of the valedictory session distributed the prizes to the winning teams. He said that such kind of technical fests enhances the talents of the students and encourages them to know about new technologies being used in the current era. He praised the faculty and students of Department of Computer Science for organizing Tech-Fest 2022.

Overall trophy was presented to Khalsa College, Amritsar. First Runner up was DAV College, Amritsar & Second Runner up was Amritsar Group of Colleges, Amritsar. Principal Dr. Mehal Singh congratulated the winners. Dr. Mani Arora Co-Convener Tech-Era Computer Society, P.G. Deptt. of Computer Science & Applications gave vote of thanks.

 

 


ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵਲੋਂ ਕਾਲਜ ਵਿਚ ਟੈਕ-ਫੈਸਟ 2022 ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਜਿਥੇ ਕੰਪਿਊਟਰ ਵਿਿਦਆ ਵਿਚ ਹੋ ਰਹੀਆਂ ਨਵੀਆਂ ਖੋਜ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 25 ਕਾਲਜਾਂ ਤੋਂ ਆਈਆਂ ਟੀਮਾਂ ਵਿਚ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ।
ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਪ੍ਰਿੰਸੀਪਲ ਡਾ. ਮਹਿਲ ਸਿੰਘ, ਏ.ਸੀ.ਪੀ. ਮਨਪ੍ਰੀਤ ਸੀਂਹਮਾਰ, ਪੋ੍ਰ. ਹਰਭਜਨ ਸਿੰਘ, ਡਾ. ਮਨੀ ਅਰੋੜਾ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।

ਇਸ ਮੌਕੇ ਤੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਜਿਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ੳੱੁਥੇ ਏ.ਸੀ.ਪੀ. ਮਨਪ੍ਰੀਤ ਸ਼ੀਂਹਮਾਰ, ਡਾ. ਕੁਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਹੈਡ ਡਾ. ਸੰਦੀਪ ਸ਼ਰਮਾ ਕੰਪਿਉਟਰ ਇੰਜੀਨਰਿੰਗ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਬਤੋਰ ਗੈਸਟ ਆਫ ਆਨਰ ਵਜੋਂ ਪਧਾਰੇ।

ਇਸ ਮੌਕੇ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ  ਪ੍ਰੋ.ਹਰਭਜਨ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਮੇਲੇ ਦਾ ਮਕਸਦ ਜੀਵਨ ਦੇ ਵਿਿਭੰਨ ਖੇਤਰਾਂ ਵਿਚ ਕੰਪਿਊਟਰ ਦੀ ਵਰਤੋਂ ਪ੍ਰਤੀ ਵਿਿਦਆਰਥੀਆਂ ਨੂੰ ਜਾਗਰੂਕ ਕਰਨਾ ਹੈ ਅਤੇ ਉਹਨਾਂ ਵਿਚ ਮੁਕਾਬਲੇ ਦੀ ਭਾਵਨਾ ਨੂੰ ਜਾਗ੍ਰਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਸਮਾਗਮ ਵਿਭਾਗ ਦੇ ਸਾਰੇ ਅਧਿਆਪਕਾਂ ਅਤੇ ਵਿਿਦਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਬੱਚਿਆਂ ਨੂੰ ਸੰਬੋਧਤ ਕਰਦਿਆਂ ਵਧਦੇ ਸਾਈਬਰ ਕਰਾਈਮ ਦੇ ਮਾਮਲਿਆਂ ਬਾਰੇ ਜਾਗਰੂਕ ਕਰਵਾਇਆ। ਏ.ਸੀ.ਪੀ. ਮਨਪ੍ਰੀਤ ਸ਼ੀਨਮਾਰ ਨੇ ਸਾਈਬਰ ਕਰਾਈਮ ਅਤੇ ਸੇਫਟੀ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਭਾਸ਼ਣ ਦਿੱਤਾ।

ਸਮਾਰੋਹ ਵਿਚ ਸੂਬੇ ਦੇ 25 ਕਾਲਜਾਂ ਵਿਚੋਂ 165 ਟੀਮਾਂ ਜਿਸ ਵਿਚ ਡੀ. ਏ. ਵੀ. ਕਾਲਜ ਅੰਮ੍ਰਿਤਸਰ, ਲਾਇਲਪੁਰ ਖਾਲਸਾ ਕਾਲਜ ਜਲੰਧਰ, ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਮਾਝਾ ਕਾਲਜ ਤਰਨ ਤਾਰਨ, ਗਲੋਬਲ ਇੰਸਟੀਟਿਉਟ ਅੰਮ੍ਰਿਤਸਰ ਆਦਿ ਨੇ ਹਿੱਸਾ ਲਿਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਅਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਸ਼ੇ ਵਿਚ ਨਵੀਆਂ ਤਕਨੀਕਾਂ ਬਾਰੇ ਵਿਿਦਆਰਥੀਆਂ ਨੂੰ ਜਾਣੂ ਕਰਵਾਉਣ ਵਿਚ ਸਹਾਈ ਸਿੱਧ ਹੁੰਦੇ ਹਨ।
ਇਸ ਮੌਕੇ ਤੇ ਡਾ. ਮਹਿਲ ਸਿੰਘ ਜੀ ਨੇ ਜੇਤੂ ਕਾਲਜਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਟੈਕ-ਫੈਸਟ 2022 ਨੂੰ ਬਹੁਤ ਹੀ ਸਫਲਤਾ ਪੂਰਵਕ ਕਰਵਾਉਣ ਤੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਤੇ ਬਹੁਤ ਸਾਰੇ ਸਟਾਲ ਵੀ ਲਗਾਏ ਗਏ। ਸਮਾਗਮ ਦੇ ਅੰਤ ਵਿਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਵਰਆਲ ਟ੍ਰਾਫੀ ਖਾਲਸਾ ਕਾਲਜ ਅੰਮ੍ਰਿਤਸਰ ਨੇ ਪ੍ਰਾਪਤ ਕੀਤੀ। ਡੀ.ਏ.ਵੀ. ਕਾਲਜ ਅੰਮ੍ਰਿਤਸਰ ਨੇ ਦੂਸਰਾ ਅਤੇ ਅੰਮ੍ਰਿਤਸਰ ਗਰੁੱਪ ਆਫ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ।ਡਾ. ਮਨੀ ਅਰੋੜਾ ਕੋ.ਕਨਵੀਨਰ ਟੈਕ-ਇਰਾ ਕੰਪਿਊਟਰ ਸੋਸਾਇਟੀ ਕੰਪਿਊਟਰ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋ. ਸਿਮਰਨਜੀਤ ਕੌਰ ਅਤੇ  ਪ੍ਰੋ. ਵਿਸ਼ਾਲ ਗੁਪਤਾ ਨੇ ਬਤੋਰ ਟੀਚਰ ਕੋ.ਆਰਡੀਨੇਟਰ ਭੂਮਿਕਾ ਨਿਭਾਈ।  ਪ੍ਰੋ. ਰੁਪਿੰਦਰ ਕੌਰ ਅਤੇ  ਪ੍ਰੋ. ਸੋਨਾਲੀ ਤੁਲੀ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਤੇ  ਪ੍ਰੋ. ਸੁਖਵਿੰਦਰ ਕੌਰ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੁੂਰੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।