• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਸੰਵਾਦੀ ਬੈਠਕ-ਜਸਵੰਤ ਸਿੰਘ ਕੰਵਲ ਦੀ ਸਾਹਿਤਕ ਜ਼ਮੀਨ (04-10-2022)


 

ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਿਖੇ ‘ਜਸਵੰਤ ਸਿੰਘ ਕੰਵਲ ਦੀ ਸਾਹਿਤਕ ਜ਼ਮੀਨ’ ਵਿਸ਼ੇ ਤੇ ਵਿਭਾਗ ਦੀ ਲਾਇਬ੍ਰੇਰੀ ਵਿਚ ਇਕ ਸੰਵਾਦੀ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਪੰਜਾਬੀ ਦੇ ਪ੍ਰਮੁੱਖ ਵਕਤਾ ਸੁਮੇਲ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਪੰਜਾਬੀ ਦੇ ਰਾਜਸੀ ਚੇਤਨਾ ਵਾਲੇ ਪਹਿਲੇ ਨਾਵਲਕਾਰ ਸਨ ਅਤੇ ਉਨ੍ਹਾਂ ਦੇ ਨਾਵਲਾਂ ’ਚੋਂ ਪੰਜਾਬ ਦੀ ਖੱਬੇਪੱਖੀ ਲਹਿਰ ਦਾ ਇਤਿਹਾਸ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਨਾਵਲਾਂ ਦੀ ਸਿਰਜਣਾ ਕੀਤੀ ਹੈ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਹੀਰ ਵਾਰਿਸ ਅਤੇ ਗੁਰਮਤਿ ਜਸਵੰਤ ਕੰਵਲ ਦੇ ਨਾਵਲਾਂ ਦੀ ਵਿਚਾਰਧਾਰਕ ਪਿੱਠ ਭੂਮੀ ਦੀ ਜ਼ਮੀਨ ਬਣਦੇ ਹਨ। ਕੰਵਲ ਦੇ ਨਾਵਲਾਂ ਦੀਆਂ ਨਾਇਕਾਵਾਂ ਹੀਰ ਦਾ ਵਿਕਸਿਤ ਰੂਪ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੰਵਲ ਨੇ ਸ਼ੁਰੂ ਵਿਚ ਭਾਰਤੀ ਦਰਸ਼ਨ ਦਾ ਵਿਸ਼ੇਸ਼ਕਰ ਵੇਦਾਂਤ ਦਾ ਅਧਿਐਨ ਕੀਤਾ ਸੀ ਅਤੇ ਉਹ ਆਪਣੀਆਂ ਰਚਨਾਵਾਂ ਵਿਚ ਗੁਰਮਤਿ ਅਤੇ ਮਾਰਕਸਵਾਦ ਦਾ ਸੁਮੇਲ ਸਥਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਵਲ ਦੀ ਵਿਚਾਰਧਾਰਕ ਅਤੇ ਦਾਰਸ਼ਨਿਕ ਸੁਰ ਪੂਰਨ ਸਿੰਘ ਅਤੇ ਬਾਵਾ ਬਲਵੰਤ ਨਾਲ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਬਹੁਤ ਸਾਰੇ ਨੌਜਵਾਨ ਉਨ੍ਹਾਂ ਦਾ ਨਾਵਲ ‘ਲਹੂ ਦੀ ਲੋਅ’ ਪੜ੍ਹਕੇ ਕਾਮਰੇਡ ਬਣੇ ਸਨ। ਅੱਸੀ ਸਾਲ ਲਿਖਣ ਵਾਲੇ ਕੰਵਲ ਨੇ ਹਰ ਰਚਨਾ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਹਾਲਾਤ ਦੇ ਖਿਲਾਫ ਕੁਝ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਵਿਿਦਆਰਥੀਆਂ ਨਾਲ ਸੁਆਲ ਜੁਆਬ ਵੀ ਹੋਏ ਅਤੇ ਅਖੀਰ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸੁਮੇਲ ਸਿੰਘ ਸਾਡੇ ਨਿਧੜਕ ਅਤੇ ਪੰਜਾਬ ਦੇ ਹਾਲਾਤ ਬਾਰੇ ਚਿੰਤਨ ਕਰਨ ਵਾਲੇ ਬੁਲਾਰੇ ਹਨ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ, ਡਾ. ਦਲਜੀਤ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਅਤੇ ਵਿਿਦਆਰਥੀ ਹਾਜ਼ਰ ਸਨ।