ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੁਆਰਾ 1-11-2022 ਨੂੰ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬ : ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ ਪੁਸਤਕ ਰਿਲੀਜ਼ ਕੀਤੀ ਗਈ। ਇਸੇ ਸਬੰਧ ਵਿਚ ਕਾਲਜ ਨੇ ਪੰਜਾਬ ਦੇ ਵਰਤਮਾਨ ਮਸਲਿਆਂ ਨੂੰ ਮੁਖਾਤਿਬ ਹੁੰਦੀ ਪੁਸਤਕ ‘ਪੰਜਾਬ : ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ ਪ੍ਰਕਾਸ਼ਿਤ ਕਰਵਾਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਪੰਜਾਬ ਇਸ ਵੇਲੇ ਬਹੁਪੱਖੀ ਖਤਰਿਆਂ ਨਾਲ ਘਿਿਰਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਸੰਬੰਧੀ ਲਿਖਤੀ ਵਿਚਾਰ ਲੈ ਕੇ ਇਹ ਪੁਸਤਕ ਸੰਪਾਦਿਤ ਕਰਵਾਈ ਗਈ ਹੈ। ਇਸ ਪੁਸਤਕ ਨੂੰ ਅੱਜ ‘ਪੰਜਾਬ ਦਿਵਸ' ’ਤੇ ‘ਪੰਜਾਬੀ ਜਾਗਰਣ ਦੇ ਸੰਪਾਦਕ ਅਤੇ ਪ੍ਰਮੁੱਖ ਪੰਜਾਬੀ ਚਿੰਤਕ ਵਰਿੰਦਰ ਵਾਲੀਆ ਨੇ ਰਿਲੀਜ਼ ਕੀਤਾ।
ਇਸ ਪੁਸਤਕ ਵਿਚ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਪ੍ਰੋ. ਪ੍ਰੀਤਮ ਸਿੰਘ, ਡਾ. ਗਿਆਨ ਸਿੰਘ, ਡਾ. ਦਵਿੰਦਰ ਸ਼ਰਮਾ, ਡਾ. ਮਨਮੋਹਨ, ਡਾ. ਸੁਮੇਲ ਸਿੰਘ ਸਿੱਧੂ, ਡਾ. ਰਜਿੰਦਰਪਾਲ ਸਿੰਘ ਬਰਾੜ ਅਤੇ ਹੋਰ ਉੱਘੇ ਵਿਦਵਾਨਾਂ ਦੇ ਪੰਜਾਬ ਦੇ ਸਮਾਜਕ, ਆਰਥਿਕ, ਸਭਿਆਚਾਰਕ, ਧਾਰਮਿਕ, ਤਕਨੀਕੀ ਅਤੇ ਭਾਸ਼ਾਈ ਪੱਖਾਂ 'ਤੇ ਵਿਚਾਰ ਚਰਚਾ ਕਰਦੇ ਲੇਖ ਸ਼ਾਮਲ ਕੀਤੇ ਗਏ ਹਨ ਜੋ ਪੰਜਾਬ ਪ੍ਰਤੀ ਹਰ ਸੁਹਿਰਦ ਪਾਠਕ ਨੂੰ ਚੰਗੇ ਲੱਗਣਗੇ ਪੁਸਤਕ ਨੂੰ ਰੀਲੀਜ਼ ਕਰਨ ਉਪਰੰਤ ਵਰਿੰਦਰ ਵਾਲੀਆ ਨੇ ਕਿਹਾ ਕਾਲਜ ਬਹੁਤ ਸਾਰੀਆਂ ਲੋਕ-ਲਹਿਰਾਂ ਦਾ ਆਗੂ ਰਿਹਾ ਹੈ ਅਤੇ ਹੁਣ ਪੰਜਾਬ ਨੂੰ ਬਚਾਉਣ ਲਈ ਸ਼ੁਰੂ ਕੀਤੀ ਇਹ ਲਹਿਰ ਵੀ ਆਪਣੇ ਉਦੇਸ਼ ਨੂੰ ਪੂਰਾ ਕਰੇਗੀ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਜੀ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਹਰ ਬਸ਼ਿੰਦੇ ਨਾਲ ਸਬੰਧਤ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਰਵੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਖਾਲਸਾ ਕਾਲਜ ਅਤੇ ਪੰਜਾਬੀ ਵਿਭਾਗ ਦੀ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੰਜਾਬ ਦੀ ਚਿੰਤਾ ਤੇ ਪੰਜਾਬ ਦੇ ਫਿਕਰਾਂ ਦੀ ਬਾਤ ਪਾਉਂਦੀ ਹੈ। ਵਿਿਦਆਰਥੀਆਂ ਨੂੰ ਬਾਅਦ ਵਿਚ ਇਨਾਮ ਵੰਡ ਸਮਾਰੋਹ ਕਰਵਾ ਕੇ ਸਰਟੀਫੀਕੇਟ ਅਤੇ ਟਰੌਫੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਿਰ ਸਨ।