• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਸੰਗੀਤ ਵਿਭਾਗ ਵਲੋਂ ‘ਭਾਰਤੀ ਸ਼ਾਸਤਰੀ ਸੰਗੀਤ ਦੇ ਵਿਿਗਆਨਿਕ ਪਹਿਲੂ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕਰਵਾਇਆ


ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ ਗ੍ਰੇਜੂਏਟ ਸੰਗੀਤ ਵਿਭਾਗ ਵਲੋਂ ਭਾਰਤੀ ਸ਼ਾਸਤਰੀ ਸੰਗੀਤ ਦੇ ਵਿਿਗਆਨਿਕ ਪਹਿਲੂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪਹੁੰਚੇ ਡਾ. ਅਮਨਦੀਪ ਸਿੰਘ ਮੱਕੜ ਇਸ ਭਾਸ਼ਣ ਦੇ ਮੱੁਖ ਬੁਲਾਰੇ ਸਨ।
ਸਮਾਗਮ ਦੀ ਸ਼ੁਰੂਆਤ ਵਿੱਚ ਕਾਲਜ ਦੀ ਰਵਾਇਤ ਅਨੁਸਾਰ ਪੌਦੇ ਭੇਂਟ ਕਰਕੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਡਾ. ਆਤਮ ਸਿੰਘ ਰੰਧਾਵਾ ਨੇ ਮੁੱਖ ਬੁਲਾਰੇ ਨੂੰ ਜੀ ਆਇਆਂ ਕਿਹਾ ਅਤੇ ਸੰਗੀਤ ਨੂੰ ਰੁਹਾਨੀਅਤ ਨਾਲ ਜੋੜਦਿਆਂ ਪਰਮਾਤਮਾ ਨਾਲ ਮਿਲਾਪ ਦੇ ਸਾਧਨ ਵਜੋਂ ਅਤੇ ਸਮੁੱਚੇ ਵਿਸ਼ਵ ਨੂੰ ਜੋੜਨ ਵਾਲੀ ਭਾਸ਼ਾ ਆਖਿਆ।
ਡਾ. ਅਮਨਦੀਪ ਸਿੰਘ ਮੱਕੜ ਨੇ ਆਪਣੇ ਭਾਸ਼ਣ ਦੇ ਦੌਰਾਨ ਸੰਗੀਤ ਅਤੇ ਵਿਿਗਆਨ ਦੇ ਪਰਸਪਰ ਸੰਬੰਧ ਨੂੰ ਪੀ. ਪੀ. ਟੀ. ਦੀ ਸਹਾਇਤਾ ਨਾਲ ਬੜੇ ਹੀ ਸਰਲ ਅਤੇ ਸੁਚੱਜੇ ਢੰਗ ਨਾਲ ਵਿਿਦਆਰਥੀਆਂ ਦੇ ਸਨਮੁੱਖ ਪ੍ਰਸਤੁਤ ਕੀਤਾ। ਭਾਸ਼ਣ ਵਿਚ ਤਾਰਤਾ, ਤੀਵ੍ਰਤਾ ਅਤੇ ਨਾਦ ਦੇ ਗੁਣਾਂ ਨੂੰ ਵਿਿਗਆਨਕ ਢੰਗ ਨਾਲ ਦਰਸਾਉਂਦੇ ਹੋਏ ਬਹੁਤ ਹੀ ਵਧੀਆ ਅਤੇ ਅਸਰਦਾਰ ਉਦਾਹਰਣਾਂ ਦਿੰਦੇ ਹੋਏ ਸੰਗੀਤ ਦੇ ਵੱਖ-ਵੱਖ ਸਾਜ਼ਾ ਜਿਵੇਂ ਤਾਨਪੁਰਾ, ਸਿਤਾਰ, ਬਾਂਸੁਰੀ, ਤਬਲਾ ਅਤੇ ਗਿਟਾਰ ਆਦਿ ਦਾ ਪ੍ਰਯੋਗ ਕੀਤਾ। ਅੰਤ ਵਿਚ ਵਿਿਦਆਰਥੀਆਂ ਦੁਆਰਾ ਪ੍ਰਸ਼ਨ ਪੁੱਛੇ ਗਏੇ ਜਿਨ੍ਹਾਂ ਦੇ ਜੁਆਬ ਤਸਲੀ ਬਖ਼ਸ ਅਤੇ ਸਰਲ ਰੂਪ ਨਾਲ ਦਿੱਤੇ ਗਏ। ਇਸ ਤੋਂ ਉਪਰਂਤ ਅੀ (ਅਰਟਡਿਿਚੳਿਲ ੀਨਟੲਲਲਗਿੲਨਚੲ) ਦਾ ਸੰਗੀਤ ੳੱੁਤੇ ਪ੍ਰਭਾਵ ਵਿਸ਼ੇ ਤੇ ਵਿਸ਼ੇਸ਼ ਚਾਨਣਾ ਪਾਇਆ ਗਿਆ ਅਤੇ ਇਸ ਦੇ ਆਗਮਨ ਨਾਲ ਭਵਿਖ ਵਿਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਿਦਆਰਥੀਆਂ ਨਾਲ਼ ਚਰਚਾ ਕੀਤੀ ਗਈ।
ਇਸ ਤੋਂ ਉਪਰੰਤ ਪ੍ਰਧਾਨਗੀ ਭਾਸ਼ਣ ਵਿਚ ਪ੍ਰਿੰਸੀਪਲ ਡਾ. ਮਹਿਲ ਸਿੰਘ ਜੀ ਨੇ ਸੰਗੀਤ ਨੂੰ ਇਕ ਅਜਿਹੀ ਕਲਾ ਕਹਿ ਕੇ ਸੰਬੋਧਨ ਕੀਤਾ ਜੋ ਵਿਿਦਆਰਥੀਆਂ ਦੇ ਬੁਹ-ਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਅਤੇ ਸੰਗੀਤ ਵਿਸ਼ੇ ਨਾਲ ਜੁੜੇ ਵਿਿਦਆਰਥੀ ਵਧੇਰੇ ਸੰਵੇਦਨਸ਼ੀਲ ਅਤੇ ਸਹਿਜਤਾ ਨਾਲ ਲਬਰੇਜ਼ ਹੁੰਦੇ ਹਨ। ਸਮਾਗਮ ਦੇ ਮੰਚ-ਸੰਚਾਲਨ ਦਾ ਕਾਰਜ ਪ੍ਰੋ. ਰੋਜ਼ੀ ਦੁਆਰਾ ਸੁਚੱਜੇ ਢੰਗ ਕੀਤਾ ਗਿਆ ਅਤੇ ਭਾਸ਼ਣ ਦੀ ਸਮਾਪਤੀ ਤੇ ਹਾਲ ਵਿਚ ਪ੍ਰਸਤੁਤ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਸੰਗੀਤ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਪ੍ਰੋ. ਜਸਪ੍ਰੀਤ ਕੌਰ (ਡੀਨ ਆਰਟਸ ਅਤੇ ਹਿਊਮੈਨਟੀਜ਼), ਪ੍ਰੋ. ਰੋਜ਼ੀ, ਡਾ. ਸੁਨੀਤਾ ਰਾਣੀ, ਪ੍ਰੋ. ਨਵਜੋਤ ਕੌਰ, ਡਾ. ਹਰਮੀਕ ਸਿੰਘ, ਪ੍ਰੋ. ਰਾਹੁਲ, ਡਾ. ਅਮਨ ਕੌਰ ਮੌਜੂਦ ਸਨ।