ਇਤਿਹਾਸਕ ਖ਼ਾਲਸਾ ਕਾਲਜ ਵਿਖੇ ਐਗਰੀਕਲਚਰ ਵਿਭਾਗ ਪੰਜਾਬ ਵਿਚ ਸਭ ਤੋਂ ਪੁਰਾਣਾ ਵਿਭਾਗ ਹੈ। ਕਾਲਜ ਦੇੇ ਐਗਰੀਕਲਚਰ ਵਿਭਾਗ ਵਿਦਿਆਰਥੀਆਂ ਨੰੁ ਡਿਗਰੀ ਕਰਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਖੇਤੀ ਸੰਬੰਧੀ ਵੀ ਅਗਵਾਈ ਦੇਂਦਾ ਹੈ। ਪੰਜਾਬ ਵਿਚ ਖੇਤੀ ਸੰਬੰਧੀ ਵਿੰਭਨਤਾ ਲਿਆਉਣ ਤੇ ਰਵਾਇਤੀ ਫਸਲੀ ਚੱਕਰ ਤੋਂ ਜਾਗਰਿਤ ਕਰਨ ਦੇ ਸਮੇਂ-ਸਮੇਂ ਕਈ ਸੈਮੀਨਾਰ ਤੇ ਟਰੇਨਿੰਗ ਪ੍ਰੋਗਰਾਮ ਕੀਤੇ ਜਾਂਦੇ ਹਨ। ਹੁਣ ਵਿਭਾਗ ਨੇ ਖੁੰਬਾਂ ਦੀ ਖੇਤੀ ਦਾ ਇਕ ਮਿਸਾਲੀ ਟਰੇਨਿੰਗ ਪ੍ਰੋਗਰਾਮ ਸੁਰੂ ਕੀਤਾ ਹੈ। ਇਸ ਸੰਬੰਧੀ ਆਧੁਨਿਕ ਤਰੀਕੇ ਦਾ ਸ਼ੈਡ ਬਣਾਇਆ ਗਿਆ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਕਿਸਾਨਾਂ ਨੰੁ ਖੁੰਬਾਂ ਦੀ ਖੇਤੀ ਸੰਬਧੀ ਜਾਗਰਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪ੍ਰੋ. ਅਮੋਲਕ ਸਿੰਘ ਤੇ ਉਨ੍ਹਾਂ ਦੇ ਮਾਹਿਰ ਸਾਥੀਆਂ ਦੁਆਰਾ ਖੁੰਬਾਂ ਦੀ ਖੇਤੀ ਵੀ ਕੀਤੀ ਜਾ ਰਹੀ ਹੈ ਤੇ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਕ ਕਨਾਲ ਦੇ ਏਰੀਏ ਵਿੱਚੋਂ ਹੀ ਜਨਵਰੀ ਤੋਂ ਮਾਰਚ ਤਕ ਖੁੰਬਾਂ ਦੀ ਅੰਦਾਜ਼ਨ ਢਾਈ-ਤਿੰਨ ਲੱਖ ਦੀ ਉਪਜ ਲਈ ਜਾ ਸਕਦੀ ਹੈ। ਖ਼ਾਲਸਾ ਕਾਲਜ ਦੇ ਸੈਂਟਰ ਵਿਚ ਅਜੇਹੀ ਆਮਦਨ ਹੋ ਰਹੀ ਹੈ। ਖੁੰਬਾਂ ਦੀ ਚੰਗੀ ਕੁਆਲਟੀ ਕਾਰਣ ਬਾਜਾਰ ਜਾਂ ਮਾਰਕੀਟ ਵਿਚ ਬਹੁਤ ਮੰਗ ਹੈ , ਕਿਉਂਕਿ ਇਹ ਔਰਗੈਨਿਕ ਤਰੀਕੇ ਨਾਲ ਪੈਦਾ ਕੀਤੀਆਂ ਜਾ ਰਹੀਆਂ ਹਨ। ਰੋਜਾਨਾ ਤਿੰਨ ਤੋਂ ਚਾਰ ਹਜਾਰ ਦੀਆਂ ਖੁੰਬਾਂ ਤਿਆਰ ਹੋ ਰਹੀਆਂ ਹਨ। ਇਹ ਸਿਹਤ ਸੰਬੰਧੀ ਇਕ ਵਧੀਆਂ ਸਬਜੀ ਹੈ। ਇਸ ਤਰ੍ਹਾਂ ਘੱਟ ਪੈਲੀ ਵਾਲੇ ਕਿਸਾਨ ਵੀ ਅਜੇਹੇ ਮਾਡਲ ਤੋਂ ਚੰਗੀ ਆਮਦਨ ਲੈ ਸਕਦੇ ਹਨ। ਇਹ ਖੇਤੀ ਵਿਭਿੰਨਤਾ ਸੰਬੰਧੀ ਵੀ ਕਾਰਗਰ ਤੇ ਕਾਮਯਾਬ ਮਾਡਲ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਪਾਸੇ ਤੋਰਨ ਲਈ ਕਾਲਜ ਵਧੀਆਂ ਉਪਰਾਲੇ ਕਰ ਰਹਿਆ ਹੈ।