ਖਾਲਸਾ ਕਾਲਜ ਦੇ ਫਿਜੀਉਥਰੈਪੀ ਵਿਭਾਗ ਦੇ 5 ਵਿਦਿਆਰਥੀਆਂ ਦੀ ਨਾਮੀ ਕੰਪਨੀ ‘ਮੋਮਸ ਬਿਲੀਫ’ ਦੇ ਵਿਚ ਹੋਈ ਚੋਣ। ਇਸ ਵਿਚ ਚੁਣੇ ਜਾਣ ਵਾਲੇ ਬੀ.ਪੀ.ਟੀ. ਦੇ 5 ਵਿਦਿਆਰਥੀਆਂ ਦੇ ਨਾਮ ਵਾਨੀਆਂ ਸੇਠ, ਰਵਿੰਦਰਜੀਤ ਕੌਰ, ਵਰਿੰਦਰ ਕੌਰ, ਕੋਮਲਪ੍ਰੀਤ ਕੌਰ ਅਤੇ ਸਿਮਰਨ ਕੌਰ ਹਨ। ਇਹਨਾਂ ਵਿਦਿਆਰਥੀਆਂ ਨੂੰ ਇਸ ਕੰਪਨੀ ਵੱਲੋਂ 1.8 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੈਕੇਜ ਆਫਰ ਕੀਤਾ ਗਿਆ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਜੀ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦੱਸਦੇ ਹੋਏ ਪਲੇਸਮੈਂਟ ਸੈਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪਲੇਸਮੈਂਟ ਸੈਲ ਦੀ ਹੀ ਅਣਥੱਕ ਮਿਹਨਤ ਦਾ ਨਤੀਜਾ ਹੈ, ਜਿਹੜਾ ਕਿ ਦਿਨ ਰਾਤ ਵਿਦਿਆਰਥੀਆਂ ਦੀ ਤਰੱਕੀ ਵਾਸਤੇ ਰੁੱਝਿਆ ਰਹਿੰਦਾ ਹੈ।
ਡਾਇਰੈਕਟਰ ਹਰਭਜਨ ਸਿੰਘ ਰੰਧਾਵਾ ਟਰੇਨਿੰਗ ਅਤੇ ਪਲੇਸਮੈਂਟ ਸੈਲ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹੋ ਜਿਹੀਆਂ ਹੋਰ ਵੀ ਕਈ ਨਾਮੀ ਗਿਨਾਮੀ ਕੰਪਨੀਆਂ ਕਾਲਜ ਕੈਂਪਸ ਦੇ ਅੰਦਰ ਬੁਲਾਈਆਂ ਜਾਣਗੀਆਂ। ਇਸ ਪਲੇਸਮੈਂਟ ਨੂੰ ਕਰਵਾਉਣ ਲਈ ਪੋ੍. ਅਨੁਰੀਤ ਕੌਰ, ਪੋ੍. ਰਵੀ ਪਟਨੀ, ਪੋ੍. ਗੁਨੀਤ ਕੌਰ ਅਤੇ ਪੋ੍. ਕਮਲਜੀਤ ਕੌਰ ਨੇ ਮੁੱਖ ਭੂਮਿਕਾ ਨਿਭਾਈ।